ਰੱਬ ਦੀਆਂ ਰੱਬ ਹੀ ਜਾਣੇ...
ਰਾਮ-ਰਾਮ
ਟੈਂ-ਟੈਂ
ਰਾਮ-ਰਾਮ ਅਤੇ ਟੈਂ-ਟੈਂ ਇੱਕੋ ਹੀ ਸਿੱਕੇ ਦੇ ਦੋ ਪਹਿਲੂ ਹਨ। ਆਪਣੇ ਪੁਰਾਣੀ
ਕਹਾਵਤ ਵੀ ਹੈ, ਕਿੱਥੇ ਰਾਮ-ਰਾਮ ਕਿੱਥੇ ਟੈਂ-ਟੈਂ।
ਇਸ ਦੇ ਵਿੱਚ ਇੱਕ ਭੇਦ, ਰਹਿਸਿਆ, ਗੁਰ, ਨੁਸਖਾ ਜਾਂ ਮੰਤਰ ਛੁਪਿਆ ਹੋਇਆ ਹੈ।
ਹੈ ਕੋਈ ਮਾਈ ਦਾ ਲਾਲ; ਜੋ ਬੁਝ ਲਵੇ?
ਨਹੀਂ ਟੈਂ ਤਾਂ ਬੋਲ ਹੀ ਜਾਣੀ ਹੈ।
ਜਦੋਂ ਭੋਗ ਪੈ ਗਿਆ ਫੇਰ ਰਾਮ ਨਾਮ ਸੱਚ ਹੈ, ਕਹਿਣ ਦਾ ਕੀ ਫੈਦਾ। ਪਰ ਆਪਾਂ ਤਾਂ
ਪੰਜ’ਕ ਮਿੰਟ ਕਿਸੇ ਦੇ ਭੋਗ ਤੇ ਜਾਕੇ ਰਾਮ-ਰਾਮ ਕਰਨੀ ਹੁੰਦੀ ਹੈ ਫੇਰ ਉਹੀ ਕਹੀ-ਕੁਹਾੜਾ। ਵੇਸੈ
ਤਾਂ ਓਥੇ ਬੈਠੇ ਹੀ ਹਿੜ-ਹਿੜ ਚਾਲੂ ਹੋ ਜਾਂਦੀ ਹੈ। ਪ੍ਰਾਣੀ ਪੰਜ’ਕ ਮਿੰਟ ਲਈ ਰੱਬ ਉਤੇ ਆਪਣੀ
ਭੜਾਸ ਜਰੂਰ ਕਢ ਲੈਂਦਾ ਹੈ ਇਸ ਬਹਾਨੇ। ਟੈਂ ਕਿਤੇ ਆਏਂ ਹੀ ਥੋੜੀ ਬੋਲ ਜਾਂਦੀ ਹੈ। ਪਰ ਇਹੋ ਜਿਹੇ
ਮੌਕੇ ਲਈ ਮੈਂ ਹੁਣ ਬਹੁੱਤ ਸਿਆਣਾ ਹੋ ਗਿਆ ਹਾਂ। ਮੇਰੀ ਲਿਸਟ ਬਹੁੱਤ ਲੰਬੀ ਹੈ ਡਾਇਲਾਗਸ ਦੀ ਪਰ
ਮੋਟੇ ਮੋਟੇ ਡਾਇਲਾਗਸ ਤੁਹਾਡੇ ਨਾਲ ਸਾਂਝੇ ਕਰ ਲੈਂਦਾ ਹਾਂ। ਆਹ ਕੀ ਹੋ ਗਿਆ, ਆਹ ਤਾਂ ਚਿਤ ਚੇਤੇ
ਹੀ ਨਹੀਂ ਸੀ। ਬੰਦਾ ਕਦੇ ਵੀ ਇਹੋ ਜਿਹੇ ਹਾਦਸੇ ਲਈ ਤਿਆਰ ਹੋ ਹੀ ਨਹੀਂ ਸਕਦਾ। ਐਸ ਜਨਮ ਵਿੱਚ ਤਾਂ
ਕਿਸੇ ਦਾ ਮਾੜਾ ਨਹੀਂ ਕੀਤਾ ਪਰ ਪਿਛਲੇ ਜਨਮਾਂ ਦੇ ਕਰਮਾਂ ਦਾ ਕੀ ਪਤਾ। ਫੇਰ ਕੀ ਹੈ ਕਿ ਤੁਸੀਂ
ਹੋਰ ਮਾੜੇ ਤੋਂ ਮਾੜਾ ਕੀ ਹੋਇਆ ਕਿਸ ਨਾਲ ਦੱਸਣ ਲੱਗ ਜਾਓ, ਬੰਦਾ ਆਵਦਾ ਦੁੱਖ ਭੁੱਲ ਜਾਂਦਾ ਹੈ
ਅਤੇ ਤੁਹਾਡੀ ਇਸ ਬੁੱਧੀ ਮਾਨੀ ਕਰਕੇ ਸਾਰੇ ਬੈਠੇ ਤੁਹਾਡੀ ਸਿਫਤ ਕਰਨ ਲੱਗ ਪੈਣਗੇ, ਲੋਕੀ ਆਵਦਾ
ਦੁਖ ਭੁਲ ਜਾਣਗੇ, ਮਹੌਲ ਵਿੱਚ ਥੋੜੀ ਖੁਸ਼ੀ ਜਿਹੀ...। ਬੰਦਾ ਸੋਚੀਂ ਪੈ ਜਾਂਦਾ ਕਿ ਬਈ ਸ਼ੁਕਰ ਹੈ
ਰੱਬ ਨੇਂ ਬਚਾ ਲਿਆ ਨਹੀਂ ਤਾਂ ਪਤਾ ਨਹੀਂ ਕੀ ਭਾਣਾ ਵਰਤਣਾਂ ਸੀ।
ਇਥੇ ਰਾਮ ਤੋਂ ਸੰਬੋਧਨ ਘੱਟ-ਘੱਟ ਵਾਸੀ ਰਾਮ ਨਾਲ ਹੈ ਨਾਂ ਕਿ ਕਿਸੇ ਦੇ ਜਣੇ ਵੇ
ਨਾਲ। ਪਰ ਸੱਚ ਇਹ ਹੈ ਕਿ ਜਾ ਕੀ ਰਹੀ ਭਾਵਨਾ ਜੈਸੀ ਪ੍ਰਭ ਮੂਰਤ ਤਿਨ ਦੇਖੀ ਤੈਸੀ। ਆਪਣੇ ਕਈ ਸੁਬਿਆਂ
ਵਿੱਚ ਜਿਵੇਂ ਕਿ ਹਰਿਆਣਾ, ਬਰੱਜ, ਭੋਜ ਆਦਿ ਵਿੱਚ ਜਦੋਂ ਲੋਕੀਂ ਇੱਕ ਦੂਜੇ ਨੂੰ ਮਿਲਦੇ ਹਨ ਤਾਂ
ਰਾਮ-ਰਾਮ ਵੀ ਕਹਿੰਦੇ ਹਨ ਕਿ ਬਹਾਨੇ ਨਾਲ ਰੱਬ ਚੇਤੇ ਕਰ ਲਿਆ। ਰਾਮ ਦੇ ਠੇਕੇਦਾਰ ਵੀ ਵਥੇਰੇ, ਰਾਮ
ਦੇ ਭਗਤ ਵੀ ਵਥੇਰੇ...।
ਰਾਮ ਕਹਨ ਮੇਂ ਭੇਦ ਹੈ, ਕਬੀਰ ਵਰਗੇ ਬਹੁਤ ਸਦੀਆਂ ਪਹਿਲਾਂ ਕਹਿ ਗਏ।
ਸਮਝਦਾਰ ਲਈ ਤਾਂ ਇਸ਼ਾਰਾ ਹੀ ਕਾਫੀ ਹੈ। ਨਹੀਂ ਗਰੰਥਾਂ ਦੇ ਤਾਂ ਢੇਰਾਂ ਦੇ ਢੇਰ
ਲੱਗੇ ਪਏ ਹਨ। ਨਲੈਕ ਵਿਦਿਆਰਥੀ ਵਾਗੂੰ ਰੌਲਾ ਤਾਂ ਸਾਰੇ ਹੀ ਪਾਈ
ਜਾਂਦੇ ਹਨ ਕਿ ਮੈਨੂੰ ਵੀ ਸਮਝ ਲੱਗ ਗਈ, ਮੈਨੂੰ ਵੀ ਸਮਝ ਲੱਗ ਗਈ। ਹੁੰਦਾ ਕੀ ਹੈ ਕਿ ਜਿਸਨੂੰ ਭੋਰਾ ਇਲ ਦਾ ਨਾਂ ਕੋਕੋ ਵੀ ਨਾ
ਜਾਣਦਾ ਹੋਵੇ
ਉਹ ਸਭਤੋਂ ਵੱਧ ਰੌਲਾ ਪੌਂਦਾ ਹੈ, ਕਿ ਕਿਤੇ ਨੂੰ ਪਤਾ ਨਾਂ ਲੱਗ ਜਾਵੇ ਕਿ ਮੇਰੇ ਪੱਲੇ ਨਹੀਂ ਪਈ।
ਜਿਥੇ ਕਿਤੇ ਵੀ ਟੈਂ-ਟੈਂ ਪ੍ਰਧਾਨ ਹੋਵੇ ਰਾਮ-ਰਾਮ ਕਰਨ ਦੀ ਗਲਤੀ ਨਾਂ ਕਰ ਬੈਠਿਓ।
ਕਬੀਰ ਦਾ ਕਿਹਾ ਵਿਆ ਹੈ ਪੰਦਰਵੀਂ ਸਦੀ ਵਿੱਚ, “ਹੀਰਾ ਵਹਾਂ ਨਾਂ ਖੋਲੀਏ ਜਹਾਂ ਕੁੰਜੜੋਂ ਕੀ ਹਾਟ,
ਚੁਪ ਕੀ ਸਾਧੋ ਗਾਂਠਰੀ ਲਾਗੋ ਅਪਨੀ ਬਾਟ।” ਠੇਠ ਪੰਜਾਬੀ ਵਿੱਚ ਜੇ ਕੋਈ ਚੌੜ ਕਰਦਾ ਫਿਰਦਾ ਹੋਵੇ
ਤਾਂ ਮੱਤ ਦੇਣ ਨਹੀਂ ਬੈਠੀ ਦਾ, ਚੁਪ-ਚਾਪ ਖਿਸਕ ਜਾਈਦਾ ਹੈ।
ਹੋਇਆ ਕੀ ਕਿ ਮੇਰੀ ਉਮਰ ਵੀ ਸੱਠਾਂ ਦੇ ਲਾਗੇ ਸ਼ਾਗੇ ਪਹੁੰਚ ਗਈ ਹੈ। ਮੈਂ ਸੋਚਿਆ
ਮਾੜਾ ਮੋਟਾ ਰਾਮ-ਰਾਮ ਹੀ ਕਰ ਲਈਏ ਪਰ ਸਰੀਕਾਂ ਕੋਲੋਂ ਜਰਿਆ ਨਹੀਂ ਜਾਂਦਾ। ਮੇਰੀ ਗਲਤੀ ਸੀ ਕਿ
ਸਰੀਕਾਂ ਵਿੱਚ ਬੈਠਾ ਰਾਮ-ਰਾਮ ਕਰ ਬੈਠਾ। ਇੱਕ ਤਾਂ ਯਾਰ ਸਰੀਕਾਂ ਦੇ ਜਾਓ ਤਾਂ ਚਾਹ ਪੱਤੀ ਨੂੰ ਕਾੜ-ਕਾੜ੍ਹਕੇ ਤੁਹਾਡੇ ਮੂਹਰੇ ਧਰ
ਦਿੰਦੇ ਹਨ, ਕਹਿਣਗੇ ਕਿ ਚਾਹ ਪੀ ਲਾ। ਫੇਰ ਐਵੇਂ ਪੁਛੀ ਜਾਣਗੇ ਕੀ ਕਰਦਾ ਹੁੰਦਾ, ਕਿਨੇ ਕ ਪੈਸੇ
ਕਮਾਂ ਲੈਨਾ, ਬਚਿਆਂ ਨੇ ਗਲਰ ਫਰੈੰਡ ਕਿ ਬੌਆਏ ਫਰੈੰਡ ਬਣਾਏ ਕਿ ਨਹੀਂ ਬਣਾਏ, ਕੋਈ ਐਵੇਂ ਛੱਡੀ
ਜਾਊ ਕਿ ਬੱਚਿਆਂ ਨੂੰ ਕਹੀਂ....।
ਮੈਨੂੰ ਇੱਕ ਬੰਦੇ ਨੇ ਤਾਂ ਕਹਿ ਹੀ ਦਿੱਤਾ, ਇਹ ਤਾਂ ਐਵੇਂ ਕੁੱਤੇ ਖਸਵੀ ਕਰਦਾ ਫਰਦਾ
ਹੈ। ਕੁੱਤੇ ਖਸਵੀ ਨੂੰ ਕੁੱਤੇ ਖਾਣੀ ਨਾਲ ਨਹੀਂ ਰਲਾਇਆ ਜਾ ਸਕਦਾ ਇਹ ਦੋਨੋ ਵੱਖ ਵੱਖ ਸ਼ਬਦ ਹਨ ਅਤੇ
ਇਨ੍ਹਾ ਦੇ ਅਰਥਾਂ ਵਿੱਚ ਬਹੁੱਤ ਭੇਦ ਹੈ। ਕਹਿਣ ਵਾਲਾ ਕੁੱਤੇ ਖਸਵੀ ਕਹਿਕੇ ਮੇਰੀ ਕੁੱਤੇ ਖਾਣੀ ਕਰ
ਰਿਹਾ ਸੀ। ਕੁੱਤੇ ਖਸਵੀ ਅਤੇ ਕੁੱਤੇ ਖਾਣੀ ਉਤੇ ਫੇਰ ਕਿਸੇ ਵੇਲੇ ਹੁਣ ਰਾਮ ਰਾਮ ਹੀ ਕਰ ਲਈਏ ਜੇ
ਹੋ ਸਕੇ ਤਾਂ। ਚਲੋ ਭਾਈ ਟੈਂ ਟੈਂ ਹੀ ਸਹੀ ਆਪਾਂ ਕਿਸੇ ਦੇ ਦਿਲ ਤੇ ਛੁਰੀਆਂ ਜਰੂਰ ਚਲੌਣੀਆਂ॥
ਲੋਕਾਂ ਦੀ ਕੀ ਗੱਲ ਕਰਨੀ ਪਰ ਕਰਨੀ ਪੈੰਦੀ ਹੈ ਕਿਉਂਕਿ ਪੰਗੇ ਲੈਣੋ ਹਟਦੇ ਹੀ
ਨਹੀਂ। ਫੇਰ ਸੋਚਿਆ ਕਿ ਰੱਬ ਦੀ ਦੁਨੀਆ ਰੱਬ ਦੇ ਲੋਕ। ਜੇ ਸਾਰਾ ਕੁਝ ਰੱਬ ਦਾ ਹੀ ਹੈ ਆਪਾਂ ਰੱਬ
ਦਾ ਕੀਤਾ ਰੱਬ ਦੀ ਝੋਲੀ ਪਾ ਦੇਣਾ ਹੈ। ਜੇ ਕਿਸੇ ਨੂੰ ਇਸਨਾਲ ਚਲੂਣੇ ਲੱੜਦੇ ਹਨ ਤਾਂ ਰੱਬ ਹੀ
ਜਾਣੇ...
ਆਮ ਤੌਰ ਤੇ ਖੂਹ ਦੇ ਡੱਡੂਆਂ ਨੂੰ ਐਵੇਂ ਹੀ ਚਲੂਣੇ ਲੱੜਣ ਲੱਗ ਜਾਂਦੇ ਹਨ ਜਦੋਂ
ਕੋਈ ਨਿਵੇਕਲੀ ਜਿਹੀ ਗੱਲ ਕਰੇ ਕਿਉਂਕਿ ਦਿਮਾਗ ਲਾਉਣ ਪੈ ਜਾਂਦਾ ਹੈ, ਪੁਰਾਣੀ ਖਾਦੀ ਪੀਤੀ ਦਾ ਨਸ਼ਾ
ਘਸਮੈਲਾ ਜਿਹਾ ਹੋ ਜਾਂਦਾ ਹੈ। ਰੱਬ ਨੇ ਮੈਨੂੰ ਬਹੁੱਤ ਧੱਕੇ ਭਕਾਈ ਕਰਵਾਈ ਹੈ। ਜਨਮ ਮੇਰਾ ਪੰਜਾਬ
ਦੇ ਇਕ ਛੋਟੇ ਜਿਹੇ ਪਿੰਡ ਦਾ ਹੈ ਅਤੇ ਪੜ੍ਹਣ ਅਤੇ ਜਵਾਨੀ ਦੀ ਉਮਰੇ ਮੇਰੇ ਦੋਸਤ ਮਿਤੱਰ ਹਰਿਆਣਾ,
ਬਰੱਜ, ਭੋਜ ਆਦਿ ਦੇ ਇਲਾਕੇ ਦੇ ਰਹੇ ਹਨ। ਮੇਰੇ ਪੈਰ ਵਿੱਚ ਚੱਕਰ ਸੀ ਜਿਸ ਕਰਕੇ ਇੱਕ ਥਾਂ ਟਿਕਾਣਾ
ਬਣਿਆ ਹੀ ਨਹੀਂ ਪਰ ਅਲੀਅਤ ਕੁਝ ਹੋਰ ਹੀ ਸੀ...
ਜੇ ਤਾਂ ਤੁਸੀਂ ਮੇਰੇ ਨਾਲ ਇਸ ਸਫਰ ਤੇ ਚਲਣਾ ਚਾਹੁੰਦੇ ਹੋ ਕਿ ਐਵੇਂ ਹੀ ਟੈਂ ਨਾ
ਬੋਲ ਜਾਵੇ ਤਾਂ ਜੀ ਆਇਆਂ ਨੂੰ, ਨਹੀਂ ਤਾਂ ਤੁਹਾਨੂੰ ਪਤਾ ਹੀ ਹੈ ਕਿ ਕਰਨਾ ਹੈ। ਜਿਵੇਂ
ਪੜ੍ਹੇ-ਲਿਖੇ ਤਾਂ ਕੰਵਲੇ ਹੁੰਦੇ ਆ, ਕੁੱਤੇ ਖਸਵੀ ਕਰਦਾ, ਇਨ੍ਹੂੰ ਹੱਲ ਪਿਛੇ ਜੋੜਿਆ ਹੁੰਦਾ ਫੇਰ
ਪੁਛਦੇ, ਇਨ੍ਹੇ ਤਾਂ ਪਤਾ ਨਹੀਂ ਕੀ ਕੀ ਕਰਕੇ ਪੈਸੇ ਕਮਾਏ ਵੇ ਹਨ ਆਪਾਂ ਤਾਂ ਬਿਲ ਬੱਤੀਆਂ ਦੇਣੇ
ਹਨ, ਐਵੇਂ ਵਿਲ੍ਹਾ ਭਕਾਈ ਮਾਰੀ ਜਾਂਦਾ, ਅਸੀ ਜਾਣਦੇ ਹਾਂ ਇਨ੍ਹੂੰ ਵੱਢੇ ਸਿਆਣੇ ਨੂੰ ਵਗੈਰਾ
ਵਗੈਰਾ....
ਤੋਤਾ ਰਟਨੀ ਰਾਮ ਰਾਮ
ਤੋਤੇ ਨੂੰ ਰਾਮ ਰਾਮ ਰਟਾ ਦਿਓ ਤਾਂ ਉਹ ਗਿਆਨੀ ਨਹੀਂ ਹੋ ਸਕਦਾ। ਰੱਟਾ ਲਾਉਣ ਉਤੇ