ਡਰ
ਅਸੀਂ ਉੱਡਣ ਤੋਂ ਡਰਨ ਲੱਗ ਜਾਂਦੇ ਹਾਂ,ਕਿਉਂਕਿ ਸੱਟ ਵੀ ਲੱਗ ਸਕਦੀ ਹੈ, ਉਚਾਈ ਤੋਂ ਡਿੱਗਣ ਨਾਲ ਹੋਰ ਵੀ ਖਤਰਨਾਕ ਨਤੀਜੇ ਨਿਕਲਣ ਦਾ ਡਰ ਹੁੰਦਾ ਹੈ। ਫਿਰ ਕਿਉਂ ਉਡੀਏ,ਵਧੀਆ ਤਰੀਕਾ ਤਾਂ ਇਹ ਹੈ ਕਿ ਆਰਾਮ ਨਾਲ ਰੀਂਗ ਕੇ ਜਾਂ ਘੜੀਸ ਅਤੇ ਰੁੱੜ ਕੇ ਆਰਾਮਦਾਇਕ ਖੁੱਡ ਵਿੱਚ ਹੀ ਰਹੀਏ।
ਆਪਣੀ ਕਬਰ ਆਪ ਹੀ ਪੁੱਟ ਲੈਂਦੇ ਹਾਂ
ਅਸੀਂ ਇਨਸਾਨ ਬਹੁਤ ਤੇਜ-ਤਰਾਕ ਹਾਂ, ਅਸੀਂ ਅਪਣੇ ਕੰਮਾਂ ਨੂੰ ਅਪ ਹੀ ਪਰਖ ਲੈਂਦੇ ਹਾਂ। ਅਸੀਂ ਅਪਣੇ-ਆਪ ਹੀ ਇਸ ਦੀ ਚਰਚਾ ਵੀਕਰ ਲੈਂਦੇ ਹਾਂ। ਇਹ ਹੀ ਸਾਡਾ ਮੌਜਮੇਲਾ ਹੈ,ਇਸੇ ਦੀ ਦੌੜ ਵਿੱਚ ਹੀ ਅਪਣੀ ਜਿੰਦਗੀ ਨੂੰ ਆਰਾਮਦਿਕ ਬਣਾਉਣ ਵਿੱਚ ਹੀ ਰੁੱਝ ਜਾਂਦੇ ਹਾਂ। ਅਸੀਂ ਅਰਾਮਦਾਇਕ ਜਿੰਦਗੀ ਜਿਉਣ ਦੇ ਇੰਨੇ ਚਾਹਵਾਨ ਹੋ ਜਾਂਦੇ ਹਾਂ ਕਿ ਅੰਤ ਵਿੱਚ ਅਪਣੀ ਕਬਰ ਆਪ ਹੀ ਪੁੱਟ ਲੈਂਦੇ ਹਾਂ।
ਸਾਨੂੰ ਸਿਖਾਇਅ ਹੀ ਇਹ ਜਾਂਦਾ ਹੈ ਅਤੇ ਹੌਲੀ ਹੌਲੀ ਅਸੀਂ ਅਪਣੀ ਕਬਰ ਅਪ ਹੀ ਪੁੱਟ ਲੈਂਦੇ ਹਾਂ
ਭਾਸ਼ਾ ਦੀਅਂ ਵੀ ਕੁੱਝ ਸੀਮਾਵਾਂ ਜਾਂ ਗੁੰਝਲਾਂ
ਮੈਂ ਭਾਰਤ ਦੇ ਪੰਜਾਬ ਵਿੱਚ ਪੈਦਾ ਹੋਇਅ ਹਾਂ, ਸੋ ਇਸ ਕਰਕੇ ਪੰਜਾਬੀ ਬੋਲਦਾ ਹਾਂ,ਪਰ ਚਾਰ ਗੁਣਾ ਲੋਕ ਉਸ ਪੰਜਾਬ ਵਿੱਚ ਰਹਿੰਦੇ ਹਨ ਜੋ ਕਿ ਵੰਡ ਦੇ ਸਮੇਂ ਪਾਕਿਸਤਾਨ ਵਿੱਚ ਰਿਹ ਗਿਆ ਸੀ ਸੰਨ 1947 ਵਿੱਚ। ਦੋਨੇਂ ਹੀ ਪਾਸੇ ਪੰਜਾਬੀ ਬੋਲਦੇ ਲੋਕ ਪੰਜਾਬੀ ਹਨ,ਪਰ ਲਿਖਣ ਵਿੱਚ ਸਿਰਫ ਚੌਧਾ ਹਿੱਸਾ ਹੀ ਗੁਰਮੁੱਖੀ ਲਿਖਦੇ ਹਨ। ਜਦੋਂ ਕਿ ¾ ਤੋਂ ਕਿਤੇ ਜਿਆਦਾ ਲੋਕ ਸ਼ਾਹਮੁੱਖੀ ਵਿੱਚ ਲਿਖਦੇ ਹਨ।
ਫੇਰ ਖਿਆਲ ਆਇਆ ਕਿ ਸ਼ਾਹਮੁਖੀ ਸਿੱਖੀ ਜਾਵੇ ਤਾਂ ਕਿ ਹੋਰ ਜਿਆਦਾ ਲੋਕਾਂ ਨਾਲ ਸਾਂਝ ਪਾਈ ਜਾ ਸਕੇ ਪਰ ਫੇਰ ਮਨ ਵਿੱਚ ਆਇਆ ਕਿ ਸਪੈਨਿਸ਼, ਕੈਨਟੋਨੀਜ਼, ਜੈਪਨੀਜ਼, ਫਾਰਸੀ ਅਤੇ ਹੋਰ ਬਹੁਤੀਆਂ ਹੀ ਭਾਸ਼ਾਵਾਂ ਹਨ ਜਿਨ੍ਹਾਂ ਦੀ ਫੇਹਰਿਸਤ ਬਹੁੱਤ ਹੀ ਲੰਬੀ ਹੈ।
ਮੈਂ ਸੋਚਿਆ ਕਿ ਅੰਗਰੇਜ਼ੀ ਸਾਰੇ ਜਾਣਦੇ ਹਨ ਪਰ ਇਹ ਸੱਚ ਨਹੀਂ ਕਿਉਂਕਿ ਮੇਰੇ ਪਿੰਡ ਦੇ ਬਾਹਲੇ ਲੋਕਾਂ ਨੂੰ ਸਮਝ ਨਹੀਂ ਲਗਣੀ ਕਿ ਮੈਂ ਕੀ ਕਹਿਣਾ ਚਾਹ ਰਿਹਾ ਹਾਂ। ਇਹੀ ਹਾਲ ਬਹੁੱਤੇ ਲੋਕਾਂ ਦਾ ਅਤੇ ਦੇਸ਼ਾਂ ਦਾ ਹੈ।
ਕਲਾ ਦੀ ਬੋਲੀ ਬਰਿਹਮੰਡਿਕ ਹੈ
ਇਸ ਕਰਕੇ ਭਾਸਾ ਦੇ ਰੰਗਾਂਨੂੰ ਚੁਣੀਏ, ਸੱਭ ਤੌਂ ਵਧੀਆ ਤਰੀਕਾ ਹੈ ਪੇਪਰ ਤੇ ਪਿੰਨਸਲ ਨਾਲ ਕੱਝ ਵਾਹੁੰਣਾ, ਮੈਨੂੰ ਲੱਗਦਾ ਹੈ ਕਿ ਇਹ ਮੇਰੀ ਆਪਣੇ ਪਿਆਰਿਆਂ ਨਾਲ ਗੱਲਬਾਤ ਦਾ ਵਧੀਆ ਤਰੀਕਾ ਹੈ।
ਪੈਂਸਲਾ ਨਾਲ ਕੰਮ ਕਰਨਾ ਸੌਖਾ ਹੁੰਦਾ ਹੈ ਤੇਲ ਅਤੇ ਹੋਰ ਰੰਗਾ ਨਾਲੋਂ। ਜੇ ਵਿਚਾਰ ਲੜੀ ਵਾਰ ਨਾ ਬਣੇ ਹੋਣ ਤਾਂ ਘਾਚਾ ਮਾਚਾ ਜਿਹਾ ਹੋ ਜਾਂਦਾ ਹੈ। ਜੇ ਵਿਚਾਰਾਂ ਦੀ ਲੜੀ ਟੁੱਟ ਜਾਵੇ ਤਾਂ ਦੁਬਾਰਾ ਪਰੌਣੀ ਬਹੁੱਤ ਔਖੀ ਹੋ ਜਾਂਦੀ ਹੈ।
ਮੈਂ ਕੁੱਝ ਤੇਲ ਵਾਲੇ ਜਾਂ ਹੋਰ ਰੰਗ ਵੀ ਵਰਤ ਸਕਦਾ ਹਾਂ; ਪਰ ਗੱਲਬਾਤ ਸੁਰੂਕਰਨ ਲਈ,ਪਰ ਮੈਂ ਆਪਣੇ ਵਿਚਾਰਾਂ ਨੂੰ ਸ਼ੁਰੂ ਕਰਨ ਲਈ, ਮੈਂ ਆਪਣੇ ਵਿਚਾਰਾਂ ਦਾ ਇੱਕ ਚਿੱਤਰ ਬਣਾਉਣਾ ਸ਼ੁਰੂ ਕੀਤਾ। ਮੇਨੂੰ ਇਹ ਵੀ ਪਤਾ ਸੀ ਕਿ ਬਿਨਾਂ ਕਿਸੇ ਜੋਜਨਾ ਕੀਤਿਆ ਮੈਂ ਇਹ ਸਿੱਖ ਚੁੱਕਿਆ ਸੀ ਕਿ ਮੇਂ ਇਸ ਵਿੱਚ ਸਿਰਫ ਬੱਝ ਕੇ ਹੀ ਰਹਿ ਜਾਵਾਗਾਂ। ਪਰ ਇਸ ਤਰਾਂ ਕਰਨ ਨਾਲ ਮੈਂਨੂੰ ਦੁਆਰਾ ਸ਼ੁਰੂ ਕਰਨਾ ਪੈਣਾ ਸੀ। ਜਾਂ ਇਉ ਕਹਿ ਲਈਏ ਮੈਂ ਇੱਕ ਪੇਪਰ ਦਾ ਇੱਕ ਟੁਕੜਾ ਲੈ ਕੇ ਆਪਣੇ ਵਿਚਾਰਾਂ ਨੂੰ ਇੱਕ ਚਿੱਤਰ ਵਿੱਚ ਬਣਾਉਣਾ ਸ਼ੁਰੂ ਕਰਾਂ ਜਾਂ ਇਉਂ ਕਹਿ ਲਈਏ ਵਿਚਾਰਾਂ ਦੀ ਵਿੱਖਲਣਤਾ ਅਤੇ ਸੁੰਦਰਤਾ ਦਾ ਵਿਚਾਰ ਨੂੰ ਉਲੀਕਣਾ ਸ਼ੁਰੂ ਕਰਨ ਲੱਗਾ। ਇਹ ਬਹੁਤ ਜਲਦੀ ਵੱਧਦਾ ਤੇ ਵੱਡਾ ਹੁੰਦਾ ਹੈ,ਪਰ ਕੁੱਝ ਸੱਮਿਅਸਾਂ ਹੈ ਪੇਪਰ ਦਾ ਅਕਾਰ ਤੇ ਪੇਪਰ ਦੀ ਕਿਸਮ,ਵਿਚਾਰਾਂ ਦੀ ਲੜੀ ਨੂੰ ਜਾਰੀ ਰੱਖਣ ਲਈ ਅਗਲੇ ਪੜਾ ਤੇ ਜਾਣ ਲਈ ਮੈਨੂੰ ਇਹ ਸਾਰਾ ਕੱਝ ਦੁਆਰਾ ਕਰਨਾ ਪੈਣਾ।
ਆਓ ਤਹਿ ਦੀ ਤਹਿ ਨੂੰ ਖੋਲਣ ਦੀ ਕੋਸ਼ਿਸ਼ ਕਰੀਏ
ਰੋਮ ਇੱਕ ਦਿਨ ਵਿੱਚ ਨਹੀ ਸੀ ਬਣਿਆ,ਸਾਡੇ ਕੋਲ ਬਹੁਤ ਸਾਰੀਆਂ ਅਜ਼ਿਹੀਆਂ ਤਹਿਆਂ ਹਨ ਜੋ ਕਿ ਬੱਝੀਆਂ ਪਈਆਂ ਹਨ। ਸੋ ਇਨਾਂ ਨੂੰ ਖੋਲਣ ਲਈ ਸਾਨੂੰ ਕੁੱਝ ਸਮੇਂ ਲਈ ਰੁੱਕਣਾ ਪੈਣਾ ਹੈ।
ਹੁਣ ਤੱਕ ਇਹ ਹੀ ਅਨਭੁਵ ਜਾਂ ਕਹਿ ਲਈਏ ਗਿਆਨ,ਅਕਲ ਅਤੇ ਮਹਿਸੂਸ ਹੋਇਆ ਹੈ ਕਿ ਕੋਈ ਪਾਬੰਦੀ ਨਹੀਂ ਹੈ ਪਰ ਅਸੀਂ ਆਪਣੇ ਆਪ ਵਿੱਚ ਹੀ ਪਾਬੰਦੀ ਲੱਗਾ ਲੈਂਦੇ ਹਾਂ। ਇਸ ਕਰਕੇ ਅਣਗਿਣਤ ਕਾਰਨ ਹਨ,ਕੋਈ ਜਾਣਕਾਰੀ ਨਾ ਰੱਖਣੀ ਜਾਂ ਅਗ਼ਿਆਣਤਾ ਵਿੱਚ ਹੀ ਕੰਮ ਕਰੀ ਜਾਣਾ ਵੀ ਇੱਕ ਕਾਰਣ ਹੈ।
ਇਸਦੀ ਸ਼ੁਰੂਆਤ ਇੱਕ ਪੈਂਨਸਿਲ ਡਰਾਇੰਗ ਨਾਲ ਹੋਈ ਜੋ ਕਿ ਕੋਲੇ ਅਤੇ ਹੋਰ ਰੰਗਾ ਨਾਲ ਵਧੀਆ ਬਣ ਗਈ। ਇਸ ਦੌਰਾਨ ਇੱਕ ਆਇਲ ਪੇਂਟਿੰਗ ਵੀ ਬਣਾਈ।
ਆਓ ਚਲਦੇ ਚਲਦੇ ਹੀ ਇਸ ਦੀ ਉਡਾਰੀ ਬਾਰੇ ਵੀ ਗੱਲਬਾਤ ਕਰ ਲਈਏ। ਸੱਭ ਤੋਂ ਪਹਿਲਾ ਮੈਂ ਸਿਰਫ ਇਸ ਦਾ ਸੱਜਾ ਖੰਭ ਹੀ ਬਣਾਇਆ ਸੀ, ਮੈਂ ਆਪਣੇ ਦੋਸਤਾਂ ਨੂੰ ਦਿਖਾਇਆ। ਫਿਰ ਮੈਂ ਉਨ੍ਹਾਂ ਤੋਂ ਉਨ੍ਹਾਂ ਦੇ ਵਿਚਾਰ ਪੁੱਛੇ ਕਿ ਉਨ੍ਹਾਂ ਨੂੰ ਕੀ ਦਿਸਦਾ ਹੈ? ਮੇਰੇ ਵਿਚਾਰ ਸੀ ਕਿ ਇਹ ਆਪਣੇ ਆਪ ਵਿੱਚ ਉਡਾਰੀ ਭਰਨ ਲਈ ਖੰਭ ਖਿਲਾਰੇ ਹਨ, ਲੋਕ ਮੇਰੇ ਵਿਚਾਰ ਸਮਝ ਜਾਣਗੇ , ਮੇਰਾ ਕੰਮ ਹੋ ਜਾਵੇਗਾ। ਮੇਰੀ ਹੈਰਾਨੀ ਦੀ ਹੱਦ ਨਾ ਰਹੀ, ਜਦੋਂ ਜਵਾਨ ਲੋਕਾਂ ਨੂੰ ਇਹ ਸਿਰਫ ਇੱਕ ਟੁੱਟਿਆ ਹੋਇਆ ਖੰਭ ਹੀ ਦਿਸਿਆ, ਜੋ ਕਿ ਬਿਲਕੁਲ ਹੀ ਮੇਰੀ ਸੋਚ ਦੇ ਉਲਟ ਸੀ। ਸਭ ਕੁਝ ਉਲਟਾ ਪੁਲਟਾ ਹੋ ਗਿਆ।
ਸੋਂ ਮੈਂ ਦੂਸਰਾ ਖੰਭ ਵੀ ਬਣਾਉਣਾ ਸ਼ੁਰੂ ਕਰ ਦਿੱਤਾ, ਇਹ ਬਹੁੱਤ ਮੁਸ਼ਕਲ ਸੀ ਕਿਉਂਕਿ ਮੈਂ ਬਹੁਤ ਸਮਾਂ ਇੱਕ ਖੰਭ ਬਣਾਉਣ ਵੱਚ ਹੀ ਲਗਾ ਦਿੱਤਾ ਸੀ ਕਿ ਮੇਰੇ ਬਣਾਏ ਹੋਏ ਖੰਭ ਨੂੰ ਸਮਝਣ ਵਿੱਚ ਬੁਹਤ ਮੁਸ਼ਕਲ ਨਹੀਂ ਹੋਣੀ, ਏਹ ਇਹਦਾ ਮਤਲਬ ਸਮਝ ਜਾਣਗੇ। ਹੁਣ ਮੈਨੂੰ ਸਿਰਫ ਆਪਣਾ ਕੰਮ ਹੀ ਨਹੀਂ ਸੀ ਬਚਾਉਣਾ ਬਲਕਿ ਕਿ ਦੁਆਰਾ ਇਸ ਦੇ ਉਪਰ ਵੀ ਬਣਾਉਣਾ ਵੀ ਸੀ। ਇਸ ਪਿੰਨਸਲ ਦੇ ਚਿੱਤਰ ਵਿੱਚ ਈਗਲ ਦਾ ਮੂੰਹ ਬਹੁਤ ਛੋਟਾ ਸੀ ਉਹ ਆਪਣੇ ਆਪ ਵਿੱਚ ਕੁੱਝ ਵੀ ਭਾਵ ਨਹੀਂ ਸੀ ਦਿੱਸਦੇ, ਪਿਂਨਸਲ ਨਾਲ ਇੰਨਾਂ ਛੋਟਾ ਆਕਾਰ ਬਣਾਉਣਾ ਬਹੁਤ ਹੀ ਮੁਸ਼ਕਲ ਸੀ ਕਿ ਇਹ ਪੇਪਰ ਤੇ ਪਿਂਨਸਲ ਨਾਲ ਈਗਲ ਦਾ ਮੂੰਹ ਬਣਾਇਆ ਜਾਵੇ ।
ਇਸੇ ਸਮੇਂ ਦੌਰਾਨ ਜਦੋਂ ਮੈਂ ਖਾਸ ਪਿੰਨਸਲ ਨਾਲ ਈਗਲ ਦੇ ਖੰਭ ਤੇ ਸਰੀਰ ਬਣਾ ਰਿਹਾ ਸੀ।
ਮੈਂ ਇਹ ਰੰਗਦਾਰ ਪਿੰਨਸਲ ਨਾਲ ਪੇਪਰ ਦਾ ਆਕਾਰ ਜੋ ਕਿ 15 22 ਦਾ ਸੀ,ਮੇਂ ਇਸ ਤੋਂ ਬਹੁਤ ਖੁਸ਼ ਸੀ ਕਿ ਇਹ ਬਣ ਬਹੁਤ ਸੋਹਣਾ ਸੀ। ਹੁਣ ਪੇਪਰ ਤੇ ਈਗਲ ਦਾ ਚਿੱਤਰ ਬਣ ਗਿਆ ਸੀ,ਇਹ ਈਗਲ ਆਪਣੇ ਖਲਾਰੇ ਹੋਏ ਖੰਭਾਂ ਨਾਲ ਬਣ ਕੇ ਤਿਆਰ ਸੀ।
ਮੈਂ ਦੁਆਰਾ ਇਹ ਚਿੱਤਰ ਆਪਣੇ ਜਾਣਕਾਰਾਂ ਨੂੰ ਦਿਖਾਇਆ,ਇਸ ਸਮੇਂ ਵਿਚਾਰ ਬਿਲਕੁਲ ਹੀ ਵੱਖਰੇ ਸੀ, ਕਈ ਜਵਾਬ ਤਾਂ ਬਹੁਤ ਹੀ ਹੈਰਾਨੀਜਨਕ ਸੀ। ਉਨ੍ਹਾਂ ਕਿਹਾ ਕਿ ਅਸੀਂ ਈਗਲ ਵੇਖਿਆਪਰ ਇਹ ਕਰ ਕੀ ਰਿਹਾ, ਇਸਦੀ ਕੀ ਵਿਸ਼ੇਤਤਾ ਹੈ? ਵੇਖਣ ਵਾਲੇ ਤਾਂ ਬਿਲਕੁਲ ਹੀ ਆਪਣੇ ਵਿਚਾਰ ਉਲਟ ਹੀ ਦੇ ਰਹੇ ਸੀ।
ਮੇਰਾ ਇਹ ਖਾਸ ਚਿੱਤਰ ਬਹੁਤ ਖਾਸ ਦੀ ਥਾਂ ਤੇ ਵਿਚਾਰਾ ਬਣਕੇ ਰਹਿ ਗਿਆ, ਮੈਂ ਇਸ ਦੇ ਆਲੇ ਦੁਆਲੇ ਤੇ ਕੰਮ ਕਰਨਾ ਸ਼ੁਰੂ ਕੀਤਾ, ਜਿਆਦਾ ਤਰ ਲੋਕ ਅੰਦਰ ਹੀ ਰਹਿ ਕੇ ਖੁਸ਼ ਹੁੰਦੇ ਹਨ, ਪਰ ਇਸਨੂੰ ਉਹ ਬਾਹਰ ਵੇਖਣਾ ਚਾਹੁੰਦੇ ਸੀ, ਇਹ ਤਾਂ ਉਨਾਂ ਦੇ ਵਿਚਾਰ ਸੀ। ਮੈਂ ਇੱਕ ਖਿੜਕੀ ਜਾ ਇੱਕ ਵੱਡਾ ਦਰਵਾਜਾ ਜੋ ਵੀ ਤੁਸੀਂ ਇਸਨੂੰ ਕਹਿਣਾ ਚਾਹੋ, ਕਹਿ ਲਵੋ, ਇੱਕ ਦਰਵਾਜੇ ਦੇ ਵਿਚਕਾਰ, ਬਾਹਰ ਤੇ ਅੰਦਰ ਦਾ ਦ੍ਰਿਸ਼ ਹੈ ਬਣਾ ਦਿੱਤਾ। ਮੈ ਬਹੁਤ ਸੋਹਣੀ ਫਰਸ਼ ਵੀ ਬਣਾਈ ਹੁਣ ਲੋਕਾਂ ਨੂੰ ਦਿਸਣਾ ਸ਼ੁਰੂ ਹੋ ਗਿਆ ।
ਕੀ ਹੋਇਆ ਇਸਦਾ ਕੋਈ ਫਰਕ ਨਹੀਂ,ਪਰ ਮੈਂ ਜਾਣਦਾ ਹਾਂ ਕਿ ਮੈਨੂੰ ਇਸ ਦਾ ਅਨੁਭਵ ਕੀ ਹੋ ਰਿਹਾ ਸੀ, ਅੱਤ ਦੀ ਪ੍ਰਸਾਨਤਾ ਹੋ ਰਹੀ ਸੀ।
ਖਾਸੀਅਤ ਇਹ ਹੈ ਕਿ ਕੁੱਝ ਬਣਨਾ ਸ਼ੁਰੂ ...
ਕੀ ਇਹ ਕੁੱਝ ਮੇਰੇ ਮਨ ਵਿਚਾਰਾਂ ਹੀ ਹਨ ਜਾਂ ਕੁੱਝ ਵਿਚਾਰਾਂ ਦੀ ਚਰਚਾ ਹੀ ਚੱਲ ਰਹੀ ਹੈ,ਪਰ ਇਹ ਇੱਕ ਦਿਰਸ਼ਟੀਕੋਣ ਹੈ। ਮੈਂ ਇਹ ਦੇਖ ਸਕਦਾ ਹਾਂ,ਪਰ ਵਿਚਾਰਾਂ ਦੀ ਲੜੀ ਅਜੇ ਸੁਲਝੀ ਨਹੀਂ ਪੂਰੀ ਤਰਾਂ। ਵਿਚਾਰਨ ਅਤੇ ਦੇਖਣ ਵਿੱਚ ਬਹੁੱਤ ਫਰਕ ਹੈ। ਪਰ ਜੋ ਮਹਿਸੂਸ ਕਰ ਰਿਹਾ ਹਾਂ ਉਹ ਤੁਹਾਡੇ ਨਾਲ ਸਾਂਝਾ ਕਰਨਾ ਵੀ ਜਰੂਰੀ ਹੈ। ਇਸਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਔਖਾ ਹੈ ਪਰ ਮੈਂ ਹੁਣ ਚਿੱਤਰ ਬਣਾ ਰਿਹਾ ਹਾਂ
ਮੈਂ ਇਸ ਨੂੰ ਹੁਣ ਫਰੇਮ ਕਰ ਲਿਆ ਹੈ,ਇਹ ਹੁਣ ਸਪੱਸ਼ਟ ਦਿਸਦੀ ਹੈ, ਲੋਕਾਂ ਨੂੰ ਇਹ ਚੰਗਾ ਲਗਦਾ ਹੈ।
ਹੁਣ ਆਪਾਂ ਰੁੱਕਣ ਵਾਲੇ ਨਹੀਂ .
ਮੈਂ ਹੁਣ ਕੀ ਕੀਤਾ ਕਿ ਈਗਲ ਦਾ ਮੂੰਹ ਬਨੌਣਾ ਸ਼ੁਰੂ ਕਰ ਦਿਤਾ ਇੱਕ ਅਲੱਗ ਪੇਂਟਿੰਗ ਵਿੱਚ 18 * 24 ਇੰਚ ਦੇ ਕੈਨਵਸ ਉਪਰ। ਲੋਕਾਂ ਇਸਨੂੰ ਬਹੁੱਤ ਪਸੰਦ ਕੀਤਾ ਅਤੇ ਕਿਉਂਕਿ ਇਹ ਬਹੁਤ ਹੀ ਸੋਹਣਾ ਲੱਗਦਾ ਅਤੇ ਲੋਕ ਇਸ ਨੂੰ ਸਿਰੀ ਮਾਨ ਸੋਹਣਾ ਜੀ ਕਹਿੰਦੇ ਹਨ।
ਹੁਣ ਗੱਲ ਬਣ ਗਈ
ਮੇਰੇ ਵਿਚਾਰ ਬਹੁਤ ਹੀ ਜਿਆਦਾ ਸਾਫ ਅਤੇ ਸਪੱਸ਼ਟ ਹਨ, ਕੋਈ ਉਲਝਾ ਨਹੀਂ ਰਿਹਾ। ਹੁਣ ਮੈਨੂੰ ਮਹਿਸੂਸ ਹੋਣ ਲੱਗ ਪਿਆ ਕੇ ਵੇਖਣ ਵਾਲੇ ਕੀ ਮਹਿਸੂਸ ਕਰ ਰਹੇ ਹਨ। ਹੁਣ ਮੈਂ ਲੋਕਾਂ ਦੀਆਂ ਭਾਵਨਾਵਾਂ ਨੂੰ ਛੂਹਣ ਲੱਗ ਗਿਆ।
ਹੁਣ ਹਰ ਕੋਈ ਆਪਣੇ ਸੁਭਾਅ ਅਤੇ ਸੋਚ ਦੇ ਹਿਸਾਬ ਨਾਲ ਵੇਖਦਾ ਹੈ ਪਰ ਮੈਨੂੰ ਪਤਾ ਹੈ ਕਿ ਮੈਂ ਕੀ ਬਣਾਇਆ ਹੈ।
ਪਾਬੰਦੀਆਂ, ਹੱਦਾਂ ਜਾਂ ਧਾਰਨਾਵਾਂ ਬਾਹਰ ਕਿਤੇ ਨਹੀਂ ਹਨ ਪਰ ਫੇਰ ਵੀ ਕੁੱਝ ਪਾਬੰਦੀਆਂ, ਹੱਦਾਂ ਜਾਂ ਧਾਰਨਾਵਾਂ....